Welcome Back! Last you visited this page on 17-05-2024 at 10:32:36 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385569
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 4 (MS Paint)

ਪਾਠ - 4
ਐੱਮ. ਐੱਸ. ਪੇਂਟ

ਅਭਿਆਸ (Exercise)


  1. ਪੇਂਟ ਖੋਲ੍ਹਣ ਲਈ ਸਟਾਰਟ ਬਟਨ -> ਪ੍ਰੋਗਰਾਮਜ਼ -> ਪੇਂਟ ਦਾ ਤਰੀਕਾ ਅਪਣਾਇਆ ਜਾਂਦਾ ਹੈ।
  2. ਟਾਈਟਲ ਬਾਰ, ਮੀਨੂੰ ਬਾਰ, ਡਰਾਇੰਗ ਖੇਤਰ, ਕਲਰ ਬਾਕਸ, ਟੂਲ ਬਾਕਸ ਆਦਿ ਪੇਂਟ ਦੀ ਸਕਰੀਨ ਦੇ ਮੁੱਖ ਭਾਗ ਹਨ।
  3. ਮੈਕਸੀਮਾਈਜ਼, ਮਿਨੀਮਾਈਜ਼ ਅਤੇ ਕਲੋਜ਼ ਬਟਨ ਟਾਈਟਲ ਬਾਰ ਦੇ ਭਾਗ ਹਨ।
  4. ਟੂਲ ਬਾਕਸ ਵੱਖ-ਵੱਖ ਔਜ਼ਾਰਾਂ ਦਾ ਸੰਗ੍ਰਹਿ ਹੈ।
  5. ਕਲਰ ਬਾਕਸ ਵਿੱਚ ਵੱਖ-ਵੱਖ ਰੰਗ ਹੁੰਦੇ ਹਨ।
  6. ਫਰੀ (ਸੁਤੰਤਰ)ਲਾਈਨ ਮਾਰਨ ਲਈ ਪੈਂਸਿਲ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ।
  7. ਰੰਗ ਭਰਨ ਲਈ ਫਿੱਲ ਵਿਦ ਕਲਰ ਟੂਲ ਵਰਤਿਆ ਜਾਂਦਾ ਹੈ।
  8. ਆਇਤ ਜਾਂ ਵਰਗ ਬਣਾਉਣ ਲਈ ਰਿਕਟੈਂਗਲ ਟੂਲ ਵਰਤਿਆ ਜਾਂਦਾ ਹੈ।
  9. ਅੰਡਾਕਾਰ ਜਾਂ ਚੱਕਰ ਬਣਾਉਣ ਲਈ ਅਲੀਪਸ ਟੂਲ ਵਰਤਿਆ ਜਾਂਦਾ ਹੈ।
  10. ਬਹੁਭੁੱਜ ਬਣਾਉਣ ਲਈ ਪੋਲੀਗਨ ਟੂਲ ਵਰਤਿਆ ਜਾਂਦਾ ਹੈ।
  11. ਚਿੱਤਰ ਵਿੱਚ ਕੁਝ ਲਿਖਣ ਲਈ ਟੈਕਸਟ ਟੂਲ ਵਰਤਿਆ ਜਾਂਦਾ ਹੈ।
  12. ਕਾਪੀ ਕਮਾਂਡ ਐਡਿਟ ਮੀਨੂੰ ਵਿੱਚ ਹੁੰਦੀ ਹੈ।
  13. ਜ਼ੂਮ ਕਰਨ ਲਈ ਵੀਊ->ਵੀਊ ਬਿੱਟਮੈਪ ਰਸਤਾ ਅਪਣਾਇਆ ਜਾਂਦਾ ਹੈ।
  14. ਪ੍ਰਿੰਟ, ਨਿਊ, ਓਪਨ ਅਤੇ ਸੇਵ ਕਮਾਂਡਾਂ ਫਾਈਲ ਮੀਨੂੰ ਵਿੱਚ ਹੁੰਦੀਆਂ ਹਨ।
  15. ਕਾਪੀ, ਕਟ ਅਤੇ ਪੇਸਟ ਕਮਾਂਡਾਂ ਐਡਿਟ ਮੀਨੂੰ ਵਿੱਚ ਹੁੰਦੀਆਂ ਹਨ।

SmartStudies.in © 2012-2023